ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਸ੍ਰੀ ਅੰਮ੍ਰਿਤਸਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਕੋਟੀ ਦੀ ਵਿੱਦਿਆ ਨੂੰ ਲੋੜਵੰਦ ਬੱਚੀਆਂ ਤੱਕ ਪਹੁੰਚਾਉਣ ਲਈ ਅਤੇ ਉਹਨਾਂ ਨੂੰ ਸਮਾਜ ਵਿੱਚ ਉੱਚਾ ਚੁੱਕਣ ਲਈ: “ਇੱਕ ਬੇਟੀ ਪੜ੍ਹਾਉ ਇਕ ਕੁੱਲ ਪੜ੍ਹਾਉ” ਦੇ ਮੰਤਵ ਨਾਲ 11 ਜੂਨ 2018 ਨੂੰ ਬੀਬੀ ਕੌਲਾਂ ਜੀ ਡਿਗਰੀ ਕਾਲਜ ਫਾਰ ਵੂਮੈਨ ਸ਼ੁਰੂ ਕੀਤਾ ਗਿਆ, ਜੋ ਕਿ ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹੈ।
ਇਹ ਸਾਰੀਆਂ ਸੇਵਾਵਾਂ ਗੁਰਮਤਿ ਦੇ ਦਾਇਰੇ ਦੇ ਅੰਦਰ ਸੁਚੱਜੇ ਢੰਗ ਨਾਲ ਚਲਾਉਣ ਲਈ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਬੀਬੀ ਕੌਲਾਂ ਜੀ ਡਿਗਰੀ ਕਾਲਜ, ਜੰਡਿਆਲਾ ਗੁਰੂ ਦੀ ਇਹ ਸਾਰੀ ਸੇਵਾ ਭਾਈ ਨਰਿੰਦਰ ਸਿੰਘ ਜੀ ਦੀ ਝੋਲੀ ਪਾਈ ਗਈ। ਜੋ ਕਿ ਇਸ ਸੇਵਾ ਨੂੰ ਧਰਮ ਨਿਰਪੱਖਤਾ, ਇਮਾਨਦਾਰੀ ਅਤੇ ਬਹੁਤ ਹੀ ਲਗਨ ਤੇ ਮਿਹਨਤ ਨਾਲ ਨਿਰੰਤਰ ਨਿਭਾ ਰਹੇ ਹਨ।
ਇਸ ਵਿਚ ਹੇਠ ਲਿਖੇ ਡਿਗਰੀ ਕੋਰਸ ਚੱਲ ਰਹੇ ਹਨ:
Subjects :- Economics, History, Sociology, Political Science, Computer Science, Religious Studies, Physical Education, Elective Punjabi.
ਪਤਾ (Address):
SARAI ROAD, JANDIALA GURU,
AMRITSAR, PUNJAB(INDIA) - 143115
ਇਸ ਯੂਨਿਟ ਵਿਚ ਹਰ ਮਹੀਨੇ 550 ਬੇਵਾ ਔਰਤਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ| ਜੰਡਿਆਲਾ ਗੁਰੂ ਤੋ 15 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੀਆਂ ਜਰੂਰਤ ਮੰਦ ਬੇਵਾ ਔਰਤਾਂ (ਜਿਹਨਾ ਦੇ ਬਚੇ ਸਕੂਲ ਪੜ੍ਹਦੇ ਹੋਣ ਜਾ ਛੋਟੇ ਹੋਣ ) ਇਸ ਸੇਵਾ ਤੋ ਲਾਭ ਲੇ ਸਕਦੀਆ ਹਨ |
ਇਸ ਯੂਨਿਟ ਵਿਚ ਵਿਦਿਆਰਥੀਆ ਨੂੰ ਗੁਰਮਤਿ ਸੰਗੀਤ ਦੀ ਸਿਖਲਾਈ ਰਾਗਾਂ ਵਿਚ ਦਿਤੀ ਜਾਂਦੀ ਹੈ ਅਤੇ ਜਿਸ ਵਿਚ ਗੁਰਮਤਿ ਸੰਗੀਤ ਸਿਖਣ ਲਈ ਉਮਰ ਦੀ ਕੋਈ ਸੀਮਾ ਨਹੀ ਰਖੀ ਗਈ ਹੈ | ਇਸ ਯੂਨਿਟ ਵਿਚ ਲੜਕੀਆਂ ਅਤੇ ਲੜਕਿਆ ਨੂੰ ਗੁਰਮਤਿ ਸੰਗੀਤ ਸਿਖਾਓਣ ਲਈ ਪੰਥ ਦੇ ਉੱਘੇ ਉਸਤਾਦ ਸੇਵਾ ਨਿਭਾ ਰਹੇ ਹਨ |
ਇਸ ਯੂਨਿਟ ਅੰਦਰ ਲੜਕੀਆਂ ਨੂੰ ਸਿਲਾਈ-ਕਢਾਈ ਦੀ ਸਿੱਖਿਆ ਬਿਲਕੁਲ ਫ੍ਰੀ ਦਿਤੀ ਜਾਂਦੀ ਹੈ ਅਤੇ ਇਸ ਯੂਨਿਟ ਅੰਦਰ ਡਿਪਲੋਮਾ ਕੋਰਸ ਚੱਲ ਰਹੇ ਹਨ |
1. ਸਿਲਾਈ-ਕਢਾਈ (ਛੇ ਮਹੀਨਿਆਂ ਲਈ)
2.ਫੈਸ਼ਨ ਡਿਜ਼ਾਇਨਿਗ (ਛੇ ਮਹੀਨਿਆਂ ਲਈ)
ਇਸ ਯੂਨਿਟ ਵਿਚ ਲੜਕੀਆਂ ਨੂੰ ਕੰਪਿਊਟਰ ਕੋਰਸ ਕਰਵਾਏ ਜਾ ਰਹੇ ਹਨ| ਜਿਸ ਵਿਚ ਦੋ ਬੈਚ ਬੇਸਿਕ ਕੋਰਸ ਅਤੇ ਦੋ ਬੈਚ IT ਕੋਰਸ ਦੇ ਕਰਵਾਏ ਜਾਂਦੇ ਹਨ| ਸਾਰਾ ਕੋਰਸ ਫ੍ਰੀ ਕਰਵਾਇਆ ਜਾਂਦਾ ਹੈ।
1. ਬੇਸਿਕ ਕੋਰਸ (ਛੇ ਮਹੀਨਿਆਂ ਲਈ)
2. IT ਕੋਰਸ (ਛੇ ਮਹੀਨਿਆਂ ਲਈ)
ਜੰਡਿਆਲਾ ਗੁਰੂ
ਅੰਮ੍ਰਿਤਸਰ
ਪੰਜਾਬ (ਭਾਰਤ)
ਪਿੰਨ ਕੋਡ : 143115
0183- 5057118
+91- 96467-21000
+91- 98761-46012
bkjidc@gmail.com
© 2019 ਮਾਤਾ ਗੁਜਰੀ ਜੀ ਭਲਾਈ ਕੇਂਦਰ | All Rights Reserved | Design & developed by SangerSoft Technologies